Tuesday, June 8, 2010

punjabi kavita ਕਿੰਨੀ ਸੋਣੀ ਵਸੂਗੀ ਦੁਨਿਆ ਜੇ, ਮਨ ਜਿਦਾਂ ਚੌਂਦਾ ਸੋ ਹੋਵੇ.

ਸੋਮਾ ਚੰਗੇ ਪਾਣੀ ਦਾ ਕਰੀਬ ਹੋਵੇ ਸਬਨੂੰ,
ਤਿਨ ਡੰਗ ਰੋਟੀ ਵੀ  ਨਸੀਬ ਹੋਵੇ ਸਬਨੂੰ,
ਦਸਾਂ ਨਹੁਆਂ ਦੀ ਕਿਰਤ ਖਾਨ ਸਾਰੇ,
ਨਾ ਲੁਟ ਹੋਵੇ ਨਾ ਖੋਹ ਹੋਵੇ,
ਕਿੰਨੀ ਸੋਣੀ ਵਸੂਗੀ ਦੁਨਿਆ ਜੇ, ਮਨ ਜਿਦਾਂ ਚੌਂਦਾ ਸੋ ਹੋਵੇ.

ਕਿਸਾਨਾਂ ਨੂੰ ਮੇਹਨਤ ਦਾ ਮੁਲ ਮਿਲਣ ਲਗ ਪਏ,
ਐਵੇਂ ਹਰ ਧੀ-ਪੁਤ ਪੰਜਾਬ ਦਾ,
ਨਾ ਬਾਹਰ ਵਲ ਵਗ ਪਏ,
ਬੰਦ ਹੋਣ ਖੇਤਾਂ ਚ ਜੇਹ੍ਰਿਲੀਆਂ ਸ੍ਪ੍ਰੇਯਾਂ,
ਬਸ ਪਾਈ ਦੇਸੀ ਰਿਯੋ ਹੋਵੇ,
ਕਿੰਨੀ ਸੋਣੀ ਵਸੂਗੀ ਦੁਨਿਆ ਜੇ, ਮਨ ਜਿਦਾਂ ਚੌਂਦਾ ਸੋ ਹੋਵੇ.

ਕਮ-ਕਾਰ ਸਬਦਾ,ਸੋਹਨਾ ਹੋਵੇ ਚਲਦਾ,
ਚੜਦੀਕਲਾ ਵਿਚ ਰਖੀਂ ਮਾਲਕਾ,
ਸੂਰਜ ਹੋਵੇ ਨਾ ਕਿਸੇ ਦਾ ਢਲਦਾ,
ਗੂਡੀ ਲਾਦੀਂ ਸਬਦੀ ਅਸਮਾਨੀ,
ਓਦੀ ਨਾ ਡੋਰ ਮੁਕੇ,ਨਾ ਬੋ ਹੋਵੇ,
ਕਿੰਨੀ ਸੋਣੀ ਵਸੂਗੀ ਦੁਨਿਆ ਜੇ, ਮਨ ਜਿਦਾਂ ਚੌਂਦਾ ਸੋ ਹੋਵੇ.

ਵੰਡਾਂ ਕਾਣੀਆਂ ਨਾ ਕਰੀਂ ਰੱਬਾ,
ਜਰਾ ਧਿਆਨ ਰਖੀਂ ਤਰਤੀਬ ਦਾ,
ਸੀਰੀ ਨਾ ਲਗੇ ਜਿਮੀਦਾਰਾਂ ਦੇ,
ਕੋਈ ਬੱਚਾ ਕਿਸੇ ਗਰੀਬ ਦਾ,
ਨਾਲੇ ਐਨੀਂ ਹੈਂਕੜ ਨਾ ਪਾਦੀਂ ਮੇਰੇ ਚ,
ਕੇ ਤੇਰੇ ਮੂਰੇ ਨਾ ਨਿਓਂ ਹੋਵੇ,
ਕਿੰਨੀ ਸੋਣੀ ਵਸੂਗੀ ਦੁਨਿਆ ਜੇ, ਮਨ ਜਿਦਾਂ ਚੌਂਦਾ ਸੋ ਹੋਵੇ.

                                                      hathurwala

No comments:

Post a Comment